ਜੀਵਨ ਸਾਥੀ
ਤੇਰਾ ਮੇਰਾ ਸਾਥ ਏ, ਜੀਵਨ ਦੀ ਇਕ ਭਾਲ ਕੁੜੇ।
ਆ ਜਾ ਬਹਿਕੇ ਸੁਲਝਾਈਏ, ਦਿਲ ਦਾ ਇੱਕ ਸਵਾਲ ਕੁੜੇ।
ਜ਼ਿੰਦਗੀ ਦੀਆਂ ਮੰਗਾਂ ਸਾਰੀਆਂ, ਰਲ ਕੇ ਅਸੀਂ ਗਿਣੀਆਂ, ਓਸੇ ਹੀ ਮਿਹਨਤ ਦਾ ਸਦਕਾ, ਅੱਜ ਖੁਸ਼ੀਆਂ ਨੇ ਬਣੀਆਂ
ਲਿਵ ਤੇਰੀ ਬਣ ਗਈ ਏ, ਜੀਵਨ ਦੀ ਮਿਸਾਲ ਕੁੜੇ।
ਤੇਰਾ ਮੇਰਾ ਸਾਥ…
ਸਿੱਧੇ ਰਾਹਵਾਂ ਤੁਰਦਿਆਂ ਵੀ, ਪਰਖੇ ਗਏ ਅਸੀਂ ਮੋੜਾਂ ਤੇ, ਤੇਰਾ ਭਾਣਾ ਮਿੱਠਾ ਮੰਨਕੇ ਪਾਇਆ ਕਾਬੂ ਲੋੜਾਂ ਤੇ
ਦੋਵੇਂ ਰਲ ਕੇ ਪਾਉਂਦੇ ਸੀ, ਭੰਗੜੇ ਦੀ ਧਮਾਲ ਕੁੜੇ
ਤੇਰਾ ਮੇਰਾ ਸਾਥ…
ਯਾਰਾ ਜਿਵੇਂ ਬੀਤੇ ਬਿਤਾ ਲਵੀਂ, ਕਾਹੂਂ ਰੋਸ ਨਾ ਦੇਹੁ, ਹੁਖੀ ਸੁਖੀ ਖਾ ਲਵੀਂ।
ਜਿਉਣ ਦਾ ਢੰਗ ਹੀ ਹੈ, ਜ਼ਿੰਦਗੀ ਦੀ ਕਮਾਲ ਕੁੜੇ।
ਤੇਰਾ ਮੇਰਾ ਸਾਥ…
ਜਿਵੇਂ ਓਸ ਨੂੰ ਮਨਜ਼ੂਰ ਸੀ, ਤੈਂ ਤਾਂ ਰਸਤਾ ਲੱਭ ਲਿਆ, ਮੀਤ ਤਾਂ ਦੁਨਿਆਵੀ, ਫਰਜ਼ਾਂ ਵਿੱਚ ਹੀ ਦੱਬ ਗਿਆ
ਇਕੱਲੇ ਪਨ ਦਾ ਖਾਂਦਾ ਰਹੂ, ਉਹਨੂੰ ਇਹ ਸਵਾਲ ਕੁੜੇ।
ਤੇਰਾ ਮੇਰਾ ਸਾਥ…

