ਲੱਗਦੀ ਤੂੰ ਹੀਰ ਵਰਗੀ ਉੱਤੋਂ ਐਨਕਾਂ ਕਾਲੀਆਂ ਲਾਈਆਂ
ਰਾਂਝਿਆਂ ਦੀ ਚੀਖ ਨਿਕਲੇ ਜਦੋਂ ਧਮਾਲਾਂ ਤੂੰ ਗਿੱਧੇ ਵਿੱਚ ਪਾਈਆਂ
ਲੱਗਦੀ ਤੂੰ ਹੀਰ——————
ਪਿਆਰ ਦੀ courage ਦੇਖ
ਪਾਣੀ ਦੀ surge ਦੇਖ
ਜਿੱਥੇ ਸੋਹਣੀ ਨੇ ਗੋਤੀਆ ਲਾਈਆਂ, ਮਾਹੀਵਾਲ ਤਕਦਾ ਰਿਹ ਗਿਆ—-
ਲੱਗਦੀ ਤੂੰ ਹੀਰ——————
ਰੇਗਸਤਾਨ ਦੀ ਹੇਤ ਤੱਤੀ, ਸੱਸੀ ਤੇ ਪੁਨੂੰ ਤੱਤੇ
ਕੱਕਾ ਰੇਤਾ ਖਾ ਗਿਆ, ਦੋਵਾ ਨੂੰ ਇੱਕੋ ਲੱਤੇ
ਸਮਝ ਰਸਤੇ ਦੀਆਂ ਕਠਨਾਈਆਂ
ਲੱਗਦੀ ਤੂੰ ਹੀਰ——————-
ਰਾਜਕੁਮਾਰੀ ਸ਼ੀਰੀ ਤੇ ਇਸ਼ਕ ਫ਼ਰਹਾਦ ਦਾ
ਪੱਥਰਾਂ ਚ ਹੁਲ ਗਿਆ, ਸਵਰਗ ਚ ਮਿਲਣਾ ਯਾਰ ਦਾ ।
ਝੂਠੇ ਵਾਦੈ ਤੇ ਰੁਹਾਨੀ ਜੁਦਾਈਆਂ
ਲੱਗਦੀ ਤੂੰ ਹੀਰ——————-
I love you, you love me
ਕਹਿਣਾ ਸੋਖਾ ਤੇ ਨਿਭਾਉਣਾ ਅੋਖਾ ਏ
ਅਧੂਰਾ ਛੱਡਣਾ ਵੀ ਇਕ ਵੱਡਾ ਥੋਖਾ ਏ
ਮੀਤ ਨੇ ਤਾਂ ਸੱਚੀਆਂ ਸੁਣਾਈਆਂ
ਲੱਗਦੀ ਤੂੰ ਹੀਰ——————-

