ਮੈਂ ਮੋਰਨਿੰਗ ਵਾਕ ਲਈ ਸੀ ਚੱਲਿਆ ॥
ਇੱਕ ਡਿੱਗਦੇ ਪੱਤੇ ਨੇ ਮੈਨੂੰ ਠੱਲਿਆ ॥
ਪਤਾ ਅਸਮਾਨ ਵਿੱਚੋਂ ਸੀ ਡਿਗਿਆ ॥
ਰਾਤੀਂ ਬਾਰਸ਼ ਦੀਆਂ ਬੂੰਦਾਂ ਨਾਲ ਸੀ ਭਿੱਜਿਆ
ਪਿਆਰ ਨਾਲ ਮੈਂ ਚੁੱਕ ਲਿਆ ॥
ਉਹ ਤਾਂ ਹੰਝੂ ਸੁਟਕੇ ਫੁੱਟ ਪਿਆ ॥
ਪੁੱਤਰ,ਦੱਸ ਤੈਨੂੰ ਕੀ ਹੋਇਆ ਏ ॥
ਤੇਰਾ ਰੰਗ ਕਿਉਂ ਪੀਲ਼ਾ ਹੋਇਆ ਏ ॥
ਮੈਂ ਆਪਣੇ ਵਾਰਸਾਂ ਨਾਲੋਂ ਜੁਦਾ ਹੋ ਗਿਆ ॥
ਖੁਸ਼ਕਿਸਮਤ ਕਿ ਮੈਂ ਉਹਨਾਂ ਦੇ ਹੀ ਚਰਣੀ ਪੈ ਗਿਆ ॥
ਧੰਨ ਮੇਰੇ ਜਨਣੇ ਜਿੰਨਾਂ ਨੇ ਮੈਨੂੰ ਸਜਾਇਆ, ਹਰ ਪਤਝੜ ਵਿੱਚ ਆਪਣਾ ਸੱਭ ਕੁਛ ਗਵਾਇਆ, ਤੇ ਫਿਰ ਤੋਂ ਨਵਾਂ ਜੀਵਨ ਅਪਨਾਇਆ ॥
ਮੀਤ ਸ਼ਿਕਵਾ ਨਾ ਕਰ, ਉਸਦੀ ਰਜ਼ਾ ਨੂੰ ਜਰ, ਤੇ ਉਸਦਾ ਸ਼ੁਕਰ ਭੀ ਕਰ. ਜਿੰਨ ਤੈਨੂੰ ਬਨਾਇਆ

