ਮੇਰੀ ਬੱਚੀ
ਮੇਰੀ ਬੱਚੀ, ਮੈਥੋਂ ਮੰਗਿਆ, ਪਟੋਲਾ, ਮੈਂ ਦਿਲ ਕੋਲੋਂ ਲੀਰਾਂ ਮੰਗੀਆਂ ।
ਬਾਬਲਾ ਵੇ, ਮੈਂ ਨਾ ਤੇਥੋਂ ਦਾਜ ਮੰਗਦੀ, ਐਵੇਂ ਕਰੀਂ ਨਾ ਤੂੰ ਜੀਅ ਹੋਲਾ ਹੋਲਾ ।
ਮੈਂ ਦਿਲ ਕੋਲੋਂ———
ਐ ਮੇਰੇ ਮਾਪਿੳ, ਮੈਂ ਤੋਡਾ ਹੀ ਪਿਆਰ ਹਾਂ
ਹਾਏ ਮਾਂ ਮੇਰੀਏ ਨੀ ਮੈਂ ਤੇਰੀ ਕਰਜ਼ਦਾਰ ਹਾਂ,
ਤੂੰ ਰੱਖਿਆ ਸੰਭਾਲ ਮੇਰਾ ਡੋਲ਼ਾ
ਮੈਂ ਦਿਲ ਕੋਲੋਂ———-
ਇੱਕੀ ਵੀ ਸਦੀ ਤੇ ਜ਼ੁੰਮੇਵਾਰੀ ਸਮਾਜ ਦੀ
ਉੱਚੀ ਪੱਗ ਬਾਪੂ ਦੀ ਤੇ ਵੀਰਾਂ ਦੀ ਲਾਜ ਦੀ
ਦਿੱਤਾ ਇਹ ਹੋਸਲਾ ਤੇ ਪਿਆਰ ਮੇਰੇ ਮੋਲਾ
ਮੈਂ ਦਿਲ ਕੋਲੋਂ———
ਸਮੇਂ ਦੇ ਓ ਹਾਕਮੋਂ, ਬਚਾਲਓ ਨੰਨੀ ਜਾਨ ਨੂੰ
ਜੰਮਣ ਤੋਂ ਪਹਿਲਾਂ ਹੀ ਨਾਂ ਭੇਜੋ ਸ਼ਮਸ਼ਾਨ ਨੂੰ
ਹੋਵੇ ਮੀਤ ਦਾ ਭੀ ਜਨਮ ਸੁਹੇਲਾ
ਮੈਂ ਦਿਲ ਕੋਲੋਂ——-

