ਸੁਪਨੇ ਚ ਮਾਹੀ ਮਿਲਿਆ, ਨੀ ਮੈਂ ਘੁੱਟ ਘੁੱਟ ਜੱਫੀਆਂ ਪਾਵਾਂ
ਦੁਹਾਈ ਪਾਈ ਏ ਬਨੇਰੇ ਦਿਆਂ ਕਾਵਾਂ
ਸੁਪਨੇ ਚ ਮਾਹੀ ਮਿਲਿਆ—-
ਤੇਰੀਆਂ ਹੀ ਯਾਦਾਂ ਦਾ ਇਕ ਘੋਸਲਾ ਬਣਾਇਆ ਹੋਇਆ
ਦਿਲ ਨੂੰ ਬਿਠਾ ਵਿੱਚ ਇੱਕ ਹੋਸਲਾ ਜਿਹਾ ਪਾਇਆ ਹੋਇਆ
ਮਾਰਾਂ ਲਕੀਰਾਂ ਤੇ ਤੱਕਾਂ ਤੇਰੀਆਂ ਰਾਹਵਾਂ
ਸਪਨੇ ਚ ਮਾਹੀ ਮਿਲਿਆ———-
ਸੱਜਣਾ ਵੇ, ਜ਼ਿੰਦਗੀ ਮੈਂ ਤੇਰੇ ਲੇਖੇ ਲਾਈ ਏ ਮੋਰੀਆਂ ਉਮੀਦਾਂ ਨੇ ਤਾਂ ਪਿਆਰ ਦੀ ਪੀਂਘ ਪਾਈ ਏ
ਤੇਰੀਆਂ ਹੀ ਯਾਦਾਂ ਵਿੱਚ, ਕਦੇ ਨੱਚਾਂ ਤੇ ਕਦੇ ਸ਼ਰਮਾਵਾਂ
ਸਪਨੇ ਚ ਮਾਹੀ———
ਪ੍ਰਦੇਸ ਗਉਂ ਪ੍ਰਦੇਸੀ ਹੋਉਂ, ਤੇ ਪ੍ਰਦੇਸੀਆਂ ਨਾਲ ਮੇਰੀ ਯਾਰੀ। ਮੈ ਤੱਤੜੀ ਕਿਤੇ ਭੁੱਲ ਨਾ ਜਾਵੀਂ , ਉਡੀਕਾਂ ਖੜੀ ਲਾਚਾਰੀ
ਦਸ ਮੀਤ ਨੂੰ ਕਿਵੇਂ ਮੈ ਰੀਝਾਵਾਂ
ਸਪਨੋ ਚ ਮਾਹੀ——

