ਪਰਵਾਰ
ਭਾਵੇਂ ਪਰਵਾਰ ਵੱਡਾ ਸੀ, ਤੇ ਕੰਮ ਸੰਨ ਛੋਟੇ
ਪਿਆਰ ਵਾਧੂ ਸੀ, ਪਰ ਦਿਲੋਂ ਨਹੀਂ ਸੰਨ ਖੋਟੇ
ਸੱਤ ਅੱਠ ਮੈਂਬਰ, ਤੇ ਦੋ ਕਮਰਿਆਂ ਚ ਗੁਜ਼ਾਰਾ
ਸਾਰੇ ਸਨ ਕੰਮ ਕਰਦੇ, ਰੱਖ ਰੱਬ ਦਾ ਸਹਾਰਾ
ਦਰਵਾਜ਼ੇ ਤੇ ਬੁੱਢਾ ਬਾਬਾ, ਤੇ ਡੰਗੋਰੀ ਹੱਥ ਵਿੱਚ
ਮਜਾਲ ਹੈ ਕੋਈ ਲੰਘ ਜੇ, ਖੰਗੂਰਾ ਮਾਰ ਸੱਥ ਵਿੱਚ
ਬਾਪੂ ਕਦੋਂ ਕੰਮ ਤੇ ਗਿਆ, ਕੋਈ ਨਹੀਂ ਸੀ ਜਾਣਦਾ
ਲੋਡੇ ਵੇਲੇ ਘਰ ਪਰਤਣਾ, ਸੀ ਮੋਕਾ ਇੱਕ ਮਾਣ ਦਾ
ਬਾਪੂ ਆ ਗਿਆ, ਬਾਪੂ ਆ ਗਿਆ——
ਦਾਦੀ ਮਾਂ ਸਵੇਰੇ ਸਵੇਰੇ, ਦੁੱਧ ਪਈ ਰਿੜਕੇ
ਬੱਚਿਆਂ ਨੂੰ ਮਾਂ ਪਈ, ਸਕੂਲ ਲਈ ਝਿੜਕੋ
ਤੋੜੀ ਚੋਂ ਮੱਖਣ ਕੱਢ ਬੇਬੇ ਨੇ ਪਰਾਠੇ ਉੱਤੇ ਰੱਖਣਾ
ਸਵਾਹ ਦਾ ਕਾਲਾ ਟਿੱਕਾ ਲਾ ਕੇ ਮਾਂ ਨੇ ਦੱਸਣਾ
ਪੜੇ ਲਿਖੇ ਮੋਰਾ ਪੁੱਤਰ ਤੇ ਜਵਾਨੀਆਂ ਮਾਣੇ
ਜਿਨ ਆਪਣਾ ਆਪ, ਛੱਡਿਆ ਰੱਬ ਦੇ ਭਾਣੇ
ਜਦੋਂ ਕਿਤੇ ਪਿਤਾ ਨੇ, ਸ਼ਹਿਰ ਫੇਰਾ ਲਾਇਆ
ਸਾਰੇ ਪਰਵਾਰ ਤੇ, ਇਕ ਖੇੜਾ ਜਿਹਾ ਆਇਆ
ਸ਼ਹਿਰ ਦੀ ਮਿਠਾਈ, ਤੇ ਦੀਵਾਲੀ ਦੇ ਪਟਾਕੇ
ਮਹੀਨੇ ਬੱਧੀ ਬੈਠੇ, ਬੱਚੇ ਉਮੀਦਾਂ ਸੀ ਲਾ ਕੇ
ਜਾਂ ਬਾਹਰ ਖੇਡੋ, ਰੰਗ ਰਲੀਆਂ ਤੁਸੀ ਮਾਣੋ
ਬੇਬੇ ਦਾ ਹੁਕਮ, ਤੇ ਮਾਂ ਦੇ ਪਿਆਰ ਨੂੰ ਪਛਾਣੋ
ਬਾਪੂ ਦੀ ਅੱਖ ਦਾ ਇਸ਼ਾਰਾ,ਹੀ ਕਾਫ਼ੀ ਸੀ, ਭੱਜ ਕੇ
ਦਾਦੀ ਦੀ ਝੋਲੀ ਚ ਵੜ ਜਾਣਾ ਇੱਕ ਮਾਫ਼ੀ ਸੀ
ਮਹਿਮਾਨ ਦਾ ਮੰਜਾ ਛੱਤ ਉੱਤੇ ਡਾਹ ਛੱਡਣਾ
ਮੋਸਮ ਵਿਭਾਗ ਨੇ ਰੇਡੀਓ ਤੇ ਦੱਸਣਾ
ਥੋੜੀ ਥੋੜੀ ਬੂੰਦਾ ਬਾਂਦੀ ਹੋਣ ਦਾ ਅਨੁਮਾਨ ਏ
ਸੰਗੀ ਨਾ, ਮੰਜਾ ਲਟਕਾ ਦੇਵੀ,ਰੱਖਣਾਧਿਆਨ ਏ।
ਪਤਾ ਨਹੀਂ ਪਰਵਾਰ ਨੂੰ ਕਿਹੜੀ ਨਜਰ ਲੱਗੀਏ
ਮੈਂ ਮੈਂ ਵਿੱਚ, ਇਹ institution ਗਈ ਦੱਬੀ ਏ
ਮੀਤ ਨੇ ਇਹਨਾਂ ਹੀ ਪੜਾਵਾਂ ਵਿਚੋਂ, ਇਕ ਨਿਮਾਨੀ ਜਿੰਦ ਲਭੀ ਏ

