ਜੋਦੜੀ
ਬਾਜ਼ਾਂ ਵਾਲਿਆ ਸਿੱਖੀ ਨੂੰ ਨਜ਼ਰ ਲੱਗੀ, ਕਦੇ ਆਪ ਤੂੰ ਝਾਤੀ ਮਾਰ ਆ ਕੇ।
ਜਿਸਦੇ ਵਾਸਤੇ ਸੀ ਤੂੰ ਸਰਬੰਸ ਵਾਰਿਆ, ਚਾਰ ਵਾਰੇ ਹਜ਼ਾਰਾਂ ਨਾਲ ਪਿਆਰ ਪਾ ਕੇ।
ਤੇਰੇ ਜਜ਼ਬੇ ਨੇ ਖ਼ਾਲਸੇ ਦੀ ਨੀਂਹ ਰੱਖੀ, ਪ੍ਰਮਾਣ ਦਿੱਤਾ ਤੂੰ ਆਪ ਝੂੱਜਾਰ ਸਜਾ ਕੇ।
ਸੱਭ ਕੁਛ ਵਾਰ ਕੇ ਭਾਂਣੇ ਨੂੰ ਮਿੱਠਾ ਮੰਨਿਆ, ਸੋ ਗਿਆ ਤੂੰ ਮਾਛੀਵਾੜੇ ਵਿੱਚ ਢਾਲ ਲਾ ਕੇ।
ਤੇਰੇ ਸਿੱਖ ਨੂੰ ਚਿੱਟੇ ਦੀ ਘੁਣ ਲੱਗੀ, ਵੇਰੀ ਆਗਿਆ ਏ ਸੋਚ ਵਿਚਾਰ ਪਾ ਕੇ।
ਤੇਰੇ ਆਬ ਨੂੰ ਪੰਜ ਚੋਰ ਲੈ ਗਏ, ਕੋਰ ਤੇ ਸਿੰਘ ਨੂੰ ਖਾ ਗਈ ਜਾਤ ਪਾਤ ਆ ਕੇ।
ਜੋਦੜੀ ਮੀਤ ਦੀ ਜੇ ਕਬੂਲ ਹੋਵੇ ਤਾਂ——
ਘੱਲ ਬੰਦਾ ਬਹਾਦਰ, ਬਘੇਲ ਰਣਜੀਤ ਸਿੰਘ ਨੂੰ, ਝੰਡੇ ਝੂਲਾਓਨ ਖ਼ਾਲਸੇ ਦੀ ਸਰਕਾਰ ਬਣਾ ਕੇ।

