ਮਾਂ
ਮਾਂ ਦਾ ਕਰਜ਼ਾ ਕਦੇ ਨਾ ਲਹਿੰਦਾ ਭਾਵੇਂ ਦੇਂਦੀਏ ਲੱਖ ਵਿਆਜਾਂ ।
ਮਾਂ ਗਈ ਵਾਪਿਸ ਨਹੀਂ ਆਉਂਦੀ ਭਾਵੇਂ ਥਕੀਏ ਦੇ ਅਵਾਜ਼ਾਂ ।
ਮਾਂ, ਤੇਰੀ ਝੋਲੀ ਸਵਰਗ ਦਾ ਵਾਸਾ, ਜੰਨਤ ਤੋਂ ਭੀ ਸੋਹਣੀ ।
ਲਾਡ ਪਿਆਰ ਨਾਲ ਮੈਨੂੰ ਝੂਟੇ ਦੇਂਦੀ ਇਹ ਮਮਤਾ ਮਨਮੋਹਣੀ ।
ਮਾਂ ਤੇਰੀ ਲੋਰੀ ਦੀ ਧੁਨ ,ਵਜਦੀ ਬਿਨਾ ਵਜਾਏ ਸਾਜਾਂ ।
ਮਾਂ ਦਾ ਕਰਜ਼ਾ…
ਤੇਰੇ ਬਿਨਾ ਮਾਂ ਮੇਰੇ ਨਾਨਕੇ ਇੱਕ ਰਿਸ਼ਤਾ ਬਣ ਕੇ ਰਹਿ ਗਏ ਨੇ ।
ਨਾਨੇ ਨਾਨੀ ਦਾ ਪਿਆਰ, ਨਾਲ ਤੇਰੇ ਹੀ ਸਪਨਾ ਬਣਕੇ ਵਹਿ ਗਏ ਨੇ ।
ਕਿਸ ਨਾਲ ਮੈਂ ਸ਼ੇਅਰ ਕਰਾਂ, ਮੇਰੇ ਦਿਲ ਦੀਆਂ ਰਾਜ਼ਾਂ ।
ਮਾਂ ਦਾ ਕਰਜ਼ਾ…
ਤੇਰੀ ਜੁਦਾਈ ਦੇਖ ਕੇ ਤਾਂ ਮਾਂ, ਰੱਬ ਵੀ ਫ਼ਿਕਰ ਚ ਪੈ ਜਾਂਦਾ ।
ਮਾਂ ਤੇਰੇ ਬਿਨ ਤਾਂ ਪਰਵਾਰ ਵੀ ਅਧੂਰਾ ਰਹਿ ਜਾਂਦਾ ।
ਮੇਰੇ ਹਿੱਸੇ ਰਹਿ ਗਈਆਂ ਨੇ, ਬਸ ਤੇਰੀਆਂ ਹੀ ਯਾਦਾਂ ।
ਮਾਂ ਦਾ ਕਰਜ਼ਾ…
ਮਾਂ, ਗੁਰੂ ਨਾਨਕ ਦੀ ਭੰਡ ਏ ਤੂੰ ।
ਖੇਤ ਚ ਖੜੀ ਇਕ ਜੰਡ ਏ ਤੂੰ ।
ਪ੍ਰਵਾਰ ਦੀ ਪੱਕੀ ਗੰਡ ਏ ਤੂੰ ।
ਤੇ ਮੀਤ ਦੀ ਵੀ ਮੰਡ ਏ ਤੂੰ ।
ਜਿੰਨ ਰੱਖੀਆਂ ਸਭਨਾਂ ਦੀਆਂ ਲਾਜਾਂ ।
ਮਾਂ ਦਾ ਕਰਜ਼ਾ…

